Monday, July 28, 2025
spot_img

Latest Posts

ਸੀ. ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਅਗਨੀਵੀਰ ਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ: ਪੰਜਾਬ ਦੇ ਯੁਵਕਾਂ ਦੇ ਰੋਜ਼ਗਾਰ ਤੇ ਸਿਖਲਾਈ ਕੇਂਦਰ (ਸੀ-ਪਾਇਟ ਕੈਂਪ ਸ਼ਹੀਦਗੜ੍ਹ) ਵਿਖੇ ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਅਤੇ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਭਰਤੀ (ਲੜਕੇ ਤੇ ਲੜਕੀਆਂ ਲਈ) ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ਚਾਹਵਾਨ ਨੌਜਵਾਨ ਆਪਣੇ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਪਾਸਪੋਰਟ ਸਾਇਜ਼ ਦੀਆਂ ਦੋ ਫੋਟੋਆਂ ਲੈ ਕੇ ਤੁਰੰਤ ਸੀ-ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਪਹੁੰਚਣ। ਇਹ ਜਾਣਕਾਰੀ ਸੀ ਪਾਇਟ ਕੈਂਪ ਸ਼ਹੀਦਗੜ੍ਹ ਦੇ ਟਰੇਨਿੰਗ ਅਫਸਰ ਕੈਪਟਨ ਨਰਿੰਦਰ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ।

ਕੈਪਟਨ ਨਰਿੰਦਰ ਕੁਮਾਰ ਨੇ ਦੱਸਿਆ ਕਿ 07 ਅਪ੍ਰੈਲ ਨੂੰ ਸਵੇਰੇ 09:00 ਭਾਰਤੀ ਫੌਜ ਦੇ ਭਰਤੀ ਅਫਸਰ ਅਗਨੀਵੀਰ ਦੀ ਰਜਿਸਟਰੇਸ਼ਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਅਗਨੀਵੀਰ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਪਣੇ ਸਰਟੀਫਿਕੇਟ ਲੈ ਕੇ ਸਵੇਰੇ 08:00 ਵਜੇ ਸੀ ਪਾਇਟ ਕੈਂਪ ਸ਼ਹੀਦਗੜ੍ਹ ਬਸੀ ਪਠਾਣਾ ਵਿਖੇ ਰਿਪੋਰਟ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਟਰੇਨਿੰਗ ਅਫਸਰ ਦੇ ਮੋਬਾਇਲ ਫੋਨ 70873-48491 ਅਤੇ ਮਾਸਟਰ ਪ੍ਰਿੰਅਕਾ ਦੇ ਮੋਬਾਇਲ ਨੰਬਰ 98776-78994 ਤੇ ਸੰਪਰਕ ਕੀਤਾ ਜਾ ਸਕਦਾ ਹੈ।

Latest Posts

spot_imgspot_img

Don't Miss

Stay in touch

To be updated with all the latest news, offers and special announcements.