Wednesday, June 18, 2025
spot_img

Latest Posts

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜੈਵਿਕ ਮੰਡੀ ਸਥਾਪਿਤ ਕੀਤੀ ਜਾਵੇਗੀ : ਮੁੱਖ ਖੇਤੀਬਾੜੀ ਅਫਸਰ

ਜੈਵਿਕ ਵਿਧੀਆਂ ਰਾਹੀਂ ਅਨਾਜ, ਸਬਜੀਆਂ ਅਤੇ ਫਲਾਂ ਦੀ ਪੈਦਾਵਰ ਸਮੇਂ ਦੀ ਮੁੱਖ ਲੋੜ

ਜ਼ਿਲ੍ਹੇ ਵਿੱਚ ਜੈਵਿਕ ਖੇਤੀ ਹੇਠ ਰਕਬਾ ਵਧਾਉਣ ਲਈ ਵਿਚਾਰ ਵਟਾਂਦਰਾ

ਫਤਹਿਗੜ੍ਹ ਸਾਹਿਬ, 08 ਜੂਨ

ਜੈਵਿਕ ਖੇਤੀ ਤੇ ਫਲਾਂ ਦੀ ਕਾਸ਼ਤ ਅਤੇ ਮੰਡੀਕਰਨ ਲਈ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ ਇੱਕ ਆਰਗੈਨਿਕ ਮੰਡੀ ਸਥਾਪਿਤ ਕੀਤੀ ਜਾਵੇਗੀ ਜਿੱਥੇ ਕਿਸਾਨ, ਆਪਣੇ ਜੈਵਿਕ ਉਤਪਾਦਾਂ ਦਾ ਮੰਡੀਕਰਨ ਕਰ ਸਕਣਗੇ। ਇਹ ਜਾਣਕਾਰੀ ਮੁੱਖ ਖੇਤੀਬਾੜੀ ਤੇ ਕਿਸਾਨ ਭਲਾਈ ਅਫਸਰ ਡਾ. ਗੁਰਨਾਮ ਸਿੰਘ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ, ਜੈਵਿਕ ਫਸਲਾਂ ਦੇ ਮੰਡੀਕਰਨ ਲਈ ਜਿਲ੍ਹੇ ਵਿੱਚ ਮੰਡੀ ਸਥਾਪਿਤ ਕਰਨ ਦੀ ਮੰਗ ਦਾ ਜਵਾਬ ਦਿੰਦਿਆਂ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਸ਼ੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇਗਾ ਇਸ ਨਾਲ ਮੰਡੀਕਰਣ ਦਾ ਮਸਲਾ ਵੀ ਹੱਲ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ।

ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜੈਵਿਕ ਖੇਤੀ ਹੇਠ ਰਕਬਾ ਵਧਾਉਣ ਲਈ ਜਿਲ੍ੇ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਦੋ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋੜ ਨਾਲੋਂ ਜਿਆਦਾ ਕੀਟਨਾਸ਼ਕ ਅਤੇ ਕੈਮੀਕਲ ਖਾਦਾਂ ਦੀ ਵਰਤੋਂ ਕਰਕੇ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਵੇਖਣ ਵਿੱਚ ਆ ਰਹੇ ਹਨ ਇਸ ਲਈ ਜੈਵਿਕ ਵਿਧੀਆਂ ਰਾਹੀਂ ਅਨਾਜ, ਸਬਜੀਆਂ ਅਤੇ ਫਲਾਂ ਦੀ ਪੈਦਾਵਰ ਸਮੇਂ ਦੀ ਮੁੱਖ ਲੋੜ ਹੈ।

ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਜਿਆਦਾ ਕੀਟਨਾਸ਼ਕਾ ਦੀ ਵਰਤੋਂ ਕਰਨ ਨਾਲ ਜਮੀਨ ਵਿਚਲੇ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਅਪਨਾਉਣ ਲਈ ਅਪੀਲ ਕੀਤੀ। ਕਿਸਾਨਾਂ ਨੂੰ ਜੈਵਿਕ ਉਤਪਾਦਾਂ ਦੀ ਬਰਾਂਡਿੰਗ ਕਰਨ ਲਈ ਕਿਹਾ ਗਿਆ ਅਤੇ ਪ੍ਰੋਸੈਸਿੰਗ ਕਰਨ ਲਈ ਵੀ ਪ੍ਰੇਰਿਆ ਗਿਆ। ਮੀਟਿੰਗ ਦੌਰਾਨ ਕਿਸਾਨਾਂ ਨੂੰ ਜੈਵਿਕ ਖਾਦਾਂ ਅਤੇ ਜੈਵਿਕ ਕੀਟਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨਾਲ ਜੈਵਿਕ ਖੇਤੀ ਕਰਨ ਲਈ ਗੰਡੋਆ ਖਾਦ, ਜੀਵ ਅਮ੍ਰਿਤ, ਟਰਾਈਕੋਕਾਰਡ, ਫਰੂਟ ਫਲਾਈ ਟਰੈਪ ਅਤੇ ਹੋਰ ਵੱਖ-ਵੱਖ ਤਕਨੀਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੂੰ ਹਰੀ ਖਾਦ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ।

ਮੀਟਿੰਗ ਦੌਰਾਨ ਕਿਸਾਨਾਂ ਨਾਲ ਜੈਵਿਕ ਖੇਤੀ ਸਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਸਾਂਝੇ ਕੀਤੇ।

ਇਸ ਮੀਟਿੰਗ ਵਿੱਚ ਖੇਤੀਬਾੜੀ ਅਫਸਰ ਡਾ ਇਕਬਾਲਜੀਤ ਸਿੰਘ, ਡਾ ਬੂਟਾ ਸਿੰਘ, ਡਾ ਜਸਵਿੰਦਰ ਸਿੰਘ, ਡਾ. ਗੁਰਪਾਲ ਸਿੰਘ, ਜਸਪਾਲ ਸਿੰਘ ਪੰਜਾਬ ਐਗਰੋ, ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ, ਇਕਬਾਲਪ੍ਰੀਤ ਸਿੰਘ, ਹਰਮਨਜੀਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ, ਅਗਾਂਹਵਧੂ ਹਰਜਿੰਦਰ ਸਿੰਘ, ਪਿੰਡ ਭੈਰੋਂਪੁਰ, ਸਿਮਰਨਜੀਤ ਸਿੰਘ, ਪਿੰਡ ਸਲਾਣਾ, ਹਰਸਿਮਰਤ ਸਿੰਘ ਪਿੰਡ ਈਸਰਹੇਲ, ਬਲਦੀਪ ਸਿੰਘ ਪਿੰਡ ਬਧੌਛੀ ਕਲਾਂ, ਪਲਵਿੰਦਰ ਸਿੰਘ ਪਿੰਡ ਬਰੌਂਗਾ, ਕੁਲਦੀਪ ਸਿੰਘ ਪਿੰਡ ਨਰਾਇਣਗੜ੍ਹ ਹਾਜਰ ਸਨ।

Latest Posts

spot_imgspot_img

Don't Miss

Stay in touch

To be updated with all the latest news, offers and special announcements.